Wednesday, January 4, 2012

ਮੱਧਵਰਤੀ ਕਾਰਗੁਜ਼ਾਰੀ ਵਿਦਿਅਕ ਸੈਸ਼ਨ 2011-2012

ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਵਿਦਿਅਕ ਸੈਸ਼ਨ 2011-2012 ਤਹਿਤ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਪਹਿਲੀ ਵਾਰ ਮੱਧਵਰਤੀ ਕਾਰਗੁਜ਼ਾਰੀ ਦੇ ਜਾਇਜ਼ੇ ਦੌਰਾਨ ਪੰਜਾਬ ਦੇ 10 ਜ਼ਿਲ੍ਹੇ ਪੰਜਾਬੀ ਵਿਚ ਵੀ ਮਿਥੇ ਨਤੀਜੇ ਨਹੀਂ ਦੇ ਸਕੇ। ਉਂਜ ਇਸ ਦੌਰਾਨ ਪੰਜਾਬ ਦਾ ਦੋਆਬਾ ਖੇਤਰ ਅੱਵਲ, ਮਾਝਾ ਦੂਜੇ ਸਥਾਨ ’ਤੇ ਰਹੇ ਅਤੇ ਮਾਲਵਾ ਬੁਰੀ ਤਰ੍ਹਾਂ ਪਛੜ ਗਿਆ। ਸਰਵ ਸਿੱਖਿਆ ਅਭਿਆਨ ਅਥਾਰਟੀ ਨੇ ਵੱਖ-ਵੱਖ ਵਿਸ਼ਿਆਂ ਲਈ ਕੁਝ ਬੱਚਿਆਂ ਦੀ ਕਾਰਗੁਜ਼ਾਰੀ ਜਾਨਣ ਲਈ ਕੁਝ ਮਾਪਦੰਡ ਤੈਅ ਕੀਤੇ ਸਨ। ਮਾਝੇ ਦਾ ਤਰਨ ਤਾਰਨ ਜ਼ਿਲ੍ਹਾ ਆਪਣੀ ਕਾਰਗੁਜ਼ਾਰੀ ’ਚ ਸਭ ਤੋਂ ਪਿੱਛੇ ਰਿਹਾ।
ਸਰਵ ਸਿੱਖਿਆ ਅਭਿਆਨ ਅਥਾਰਟੀ ਨੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਹਿਸਾਬ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਸ਼ਿਆਂ ਵਿੱਚ ਪ੍ਰਾਪਤੀ ਅਤੇ ਕਾਰਗੁਜ਼ਾਰੀ ਦਾ ਨਵੰਬਰ 2011 ਵਿਚ ਜਾਇਜ਼ਾ ਲਿਆ ਸੀ ਜਿਸ ਵਿੱਚ ਅਥਾਰਟੀ ਨੇ ਪੰਜਾਬੀ ਵਿਸ਼ੇ ਲਈ 52.36 ਫੀਸਦੀ ਅੰਕ, ਹਿਸਾਬ ਲਈ 64.53, ਅੰਗਰੇਜ਼ੀ ਲਈ 37.25 ਅਤੇ ਹਿੰਦੀ ਲਈ 56.69 ਫੀਸਦੀ ਅੰਕਾਂ ਦਾ ਟੀਚਾ ਮਿਥਿਆ ਸੀ। ਭਾਵੇਂ ਇਨ੍ਹਾਂ ਜਮਾਤਾਂ ਦੇ ਵਿਦਿਅਕ ਨਤੀਜੇ ਪਿਛਲੇ ਸਾਲਾਂ ਨਾਲੋਂ ਬਿਹਤਰ ਰਹੇ ਹਨ ਪਰ ਅਥਾਰਟੀ ਵੱਲੋਂ ਪੇਸ਼ ਕੀਤੀ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ 10 ਜ਼ਿਲ੍ਹੇ ਪੰਜਾਬੀ ਵਿਸ਼ੇ ਲਈ ਨਿਰਧਾਰਤ ਨਤੀਜੇ ਪ੍ਰਾਪਤ ਨਹੀਂ ਕਰ ਸਕੇ। ਇਸੇ ਤਰ੍ਹਾਂ ਹਿਸਾਬ ਅਤੇ ਅੰਗਰੇਜ਼ੀ ਵਿੱਚ 9-9 ਜ਼ਿਲ੍ਹੇ ਅਤੇ ਹਿੰਦੀ ਵਿਸ਼ੇ ਵਿੱਚ 7 ਜ਼ਿਲ੍ਹੇ ਨਿਰਧਾਰਤ ਨਤੀਜੇ ਪ੍ਰਾਪਤ ਨਹੀਂ ਕਰ ਸਕੇ। ਮਿਲੀ ਰਿਪੋਰਟ ’ਚ ਤੱਥ ਸਾਹਮਣੇ ਆਏ ਹਨ  ਕਿ ਦੋਆਬਾ ਖੇਤਰ ਦੇ ਜ਼ਿਲ੍ਹੇ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਅਤੇ ਮਾਝਾ ਖੇਤਰ ਦੇ ਜ਼ਿਲ੍ਹੇ ਅੰਮ੍ਰਿਤਸਰ ਤੇ ਗੁਰਦਾਸਪੁਰ (ਤਰਨ ਤਾਰਨ ਨੂੰ ਛੱਡ ਕੇ)  ਨਿਰਧਾਰਤ ਨਤੀਜੇ ਪ੍ਰਾਪਤ ਕਰਨ ’ਚ ਮੋਹਰੀ ਰਹੇ ਹਨ। ਇਸੇ ਤਰ੍ਹਾਂ ਮਾਲਵਾ  ਖੇਤਰ  ਦੇ ਜ਼ਿਲ੍ਹੇ  ਮੁਕਤਸਰ, ਫਿਰੋਜ਼ਪੁਰ ਅਤੇ ਪੁਆਧ ਖੇਤਰ ਦੇ ਜ਼ਿਲ੍ਹੇ ਮੁਹਾਲੀ ਅਤੇ  ਫਤਹਿਗੜ੍ਹ ਸਾਹਿਬ  ਇੱਕ-ਇੱਕ ਵਿਸ਼ੇ ਵਿੱਚ ਪੱਛੜ ਕੇ ਬਾਕੀ ਤਿੰਨ-ਤਿੰਨ ਵਿਸ਼ਿਆਂ ਵਿੱਚ ਨਿਰਧਾਰਿਤ ਨਤੀਜੇ ਪ੍ਰਾਪਤ ਕਰ ਗਏ ਪਰ ਮਾਲਵਾ ਖੇਤਰ ਦੇ ਜ਼ਿਲ੍ਹੇ ਪਟਿਆਲਾ, ਬਰਨਾਲਾ, ਸੰਗਰੂਰ, ਮੋਗਾ, ਫਰੀਦਕੋਟ ਅਤੇ ਮਾਨਸਾ ਤਿੰਨ ਤੋਂ ਚਾਰ-ਚਾਰ ਵਿਸ਼ਿਆਂ ਵਿੱਚ ਨਿਰਧਾਰਤ ਨਤੀਜੇ ਪ੍ਰਾਪਤ ਨਹੀਂ ਕਰ ਸਕੇ। ਸਰਵ ਸਿੱਖਿਆ ਅਭਿਆਨ ਅਥਾਰਟੀ ਵੱਲੋਂ ਮੱਧਵਰਤੀ ਜਾਇਜ਼ੇ ਲਈ ਪੰਜਾਬੀ ਵਿਸ਼ੇ ਲਈ 52.36 ਫੀਸਦੀ, ਹਿਸਾਬ ਲਈ 64.53, ਅੰਗਰੇਜ਼ੀ ਲਈ 37.25 ਅਤੇ ਹਿੰਦੀ ਲਈ 56.69 ਫੀਸਦੀ ਅੰਕ ਨਿਰਧਾਰਤ ਕੀਤੇ ਸਨ। ਜ਼ਿਲ੍ਹਾ ਤਰਨ ਤਾਰਨ ਪੰਜਾਬੀ ਵਿੱਚ 46.15 ਫੀਸਦੀ, ਹਿਸਾਬ ਵਿੱਚ 56.44, ਅੰਗਰੇਜ਼ੀ ’ਚ 27.34 ਅਤੇ ਹਿੰਦੀ ਵਿੱਚ 39.16 ਫੀਸਦੀ ਅੰਕ ਨਾਲ ਪੰਜਾਬ ਭਰ ਵਿੱਚੋਂ ਸਭ ਤੋਂ ਪਿੱਛੇ ਰਿਹਾ ਹੈ, ਜਦੋਂ ਕਿ ਪਟਿਆਲਾ ਪੰਜਾਬੀ ਵਿੱਚ 45.22 ਫੀਸਦੀ, ਹਿਸਾਬ ਵਿੱਚ 54.93, ਅੰਗਰੇਜ਼ੀ ’ਚ 30.44 ਅਤੇ ਹਿੰਦੀ ਵਿੱਚ 49.58 ਫੀਸਦੀ ਅੰਕ, ਬਰਨਾਲਾ ਪੰਜਾਬੀ ’ਚ 47.96, ਹਿਸਾਬ  ’ਚ 61.94, ਅੰਗਰੇਜ਼ੀ ’ਚ 26.46 ਅਤੇ ਹਿੰਦੀ ’ਚ 49.95 ਫੀਸਦੀ ਅੰਕ, ਸੰਗਰੂਰ ਪੰਜਾਬੀ ਵਿੱਚ 50.10, ਹਿਸਾਬ ’ਚ 60.51, ਅੰਗਰੇਜ਼ੀ ’ਚ 30.10 ਅਤੇ ਹਿੰਦੀ ’ਚ 56.86 ਫੀਸਦੀ ਅੰਕ, ਮੋਗਾ ਪੰਜਾਬੀ ’ਚ 51.80, ਹਿਸਾਬ ’ਚ 62.37, ਅੰਗਰੇਜ਼ੀ ’ਚ 34.85 ਅਤੇ ਹਿੰਦੀ ’ਚ 53.26 ਫੀਸਦੀ ਅੰਕ ਪ੍ਰਾਪਤ ਕਰਕੇ ਨਿਰਧਾਰਤ ਟੀਚਿਆਂ ਤੋਂ ਪਿੱਛੇ ਰਹੇ ਹਨ।
ਜ਼ਿਲ੍ਹਾ ਨਵਾਂ ਸ਼ਹਿਰ ਨੇ  ਪੰਜਾਬੀ ’ਚ 64.88 ਫੀਸਦੀ, ਹਿਸਾਬ ’ਚ 71.60, ਅੰਗਰੇਜ਼ੀ ’ਚ 50.28 ਅਤੇ ਹਿੰਦੀ ’ਚ 64 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ ’ਚ ਪਹਿਲਾ ਸਥਾਨ ਲਿਆ ਹੈ। ਕਪੂਰਥਲਾ ਨੇ ਪੰਜਾਬੀ ’ਚ 55.36, ਹਿਸਾਬ ’ਚ 69.28, ਅੰਗਰੇਜ਼ੀ ’ਚ 44.53 ਅਤੇ ਹਿੰਦੀ ’ਚ 58.33 ਫੀਸਦੀ ਅੰਕ, ਜਲੰਧਰ ਨੇ ਪੰਜਾਬੀ ਵਿੱਚ 55.02, ਹਿਸਾਬ ’ਚ  67.82, ਅੰਗਰੇਜ਼ੀ ’ਚ 41.52 ਅਤੇ ਹਿੰਦੀ ’ਚ 63.85, ਗੁਰਦਾਸਪੁਰ ਪੰਜਾਬੀ ’ਚ 55.54, ਹਿਸਾਬ ’ਚ 67.87, ਅੰਗਰੇਜ਼ੀ ’ਚ 39.91 ਅਤੇ ਹਿੰਦੀ ’ਚ 57.72 ਫੀਸਦੀ ਅੰਕ, ਲੁਧਿਆਣਾ ਪੰਜਾਬੀ  ’ਚ 53.28, ਹਿਸਾਬ ’ਚ 67.27, ਅੰਗਰੇਜ਼ੀ ’ਚ 39.82 ਅਤੇ ਹਿੰਦੀ ’ਚ 60.62 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਾਪਤੀ ਕਰਨ ਵਿੱਚ ਸਫਲ ਰਹੇ। ਹੁਸ਼ਿਆਰਪੁਰ ਹਿਸਾਬ ਵਿੱਚ 63 ਫੀਸਦੀ, ਪੰਜਾਬੀ ’ਚ 55.52, ਅੰਗਰੇਜ਼ੀ ’ਚ 38.55 ਅਤੇ ਹਿੰਦੀ ’ਚ 64.31 ਫੀਸਦੀ ਅੰਕ, ਫਿਰੋਜ਼ਪੁਰ ਹਿਸਾਬ ’ਚ 67.95, ਪੰਜਾਬੀ ’ਚ 51.49, ਅੰਗਰੇਜ਼ੀ ’ਚ 38.77 ਅਤੇ ਹਿੰਦੀ ’ਚ 58.59  ਫੀਸਦੀ, ਮੁਕਤਸਰ ਹਿਸਾਬ ’ਚ 65.04, ਪੰਜਾਬੀ ’ਚ 51.69, ਅੰਗਰੇਜ਼ੀ ’ਚ 40.03 ਅਤੇ ਹਿੰਦੀ ’ਚ 57.57 ਫੀਸਦੀ ਅੰਕ, ਅੰਮ੍ਰਿਤਸਰ ਹਿਸਾਬ ’ਚ 65.47, ਪੰਜਾਬੀ ’ਚ 55.44, ਅੰਗਰੇਜ਼ੀ ’ਚ 37.79 ਅਤੇ ਹਿੰਦੀ ’ਚ 52.80 ਫੀਸਦੀ ਅੰਕ, ਮੁਹਾਲੀ ਹਿਸਾਬ ’ਚ 67.51, ਪੰਜਾਬੀ ’ਚ 48.32, ਅੰਗਰੇਜ਼ੀ ’ਚ 40.03 ਅਤੇ ਹਿੰਦੀ ’ਚ 51.35 ਫੀਸਦੀ ਅੰਕ, ਮਾਨਸਾ ਹਿਸਾਬ ’ਚ 66.04, ਪੰਜਾਬੀ ’ਚ 50.68, ਅੰਗਰੇਜ਼ੀ ’ਚ 36.98 ਅਤੇ ਹਿੰਦੀ ’ਚ 60.73 ਫੀਸਦੀ ਅੰਕ, ਫਤਹਿਗੜ੍ਹ ਸਾਹਿਬ ਹਿਸਾਬ ’ਚ 65.38, ਪੰਜਾਬੀ ’ਚ 53.92, ਅੰਗਰੇਜ਼ੀ ’ਚ 35.07 ਅਤੇ ਹਿੰਦੀ ’ਚ 59.16 ਫੀਸਦੀ ਅੰਕ, ਬਠਿੰਡਾ ਹਿਸਾਬ ’ਚ 62.82, ਪੰਜਾਬੀ ’ਚ 49.34, ਅੰਗਰੇਜ਼ੀ ’ਚ 38.53 ਅਤੇ ਹਿੰਦੀ ’ਚ 58.03 ਫੀਸਦੀ ਅੰਕ, ਰੋਪੜ ਹਿਸਾਬ ’ਚ 62.45, ਪੰਜਾਬੀ ’ਚ 52.99, ਅੰਗਰੇਜ਼ੀ ’ਚ 35.43 ਅਤੇ ਹਿੰਦੀ ’ਚ 58.23 ਫੀਸਦੀ ਅੰਕ ਅਤੇ ਜ਼ਿਲ੍ਹਾ ਫਰੀਦਕੋਟ ਹਿਸਾਬ ’ਚ 61.84, ਪੰਜਾਬੀ ’ਚ 52.07, ਅੰਗਰੇਜ਼ੀ ’ਚ 25.94 ਅਤੇ ਹਿੰਦੀ ’ਚ 54.77 ਫੀਸਦੀ ਅੰਕ ਪ੍ਰਾਪਤ ਕਰ ਸਕੇ ਹਨ। ਇਸ ਤਰ੍ਹਾਂ ਅੱਠ ਜ਼ਿਲ੍ਹੇ ਤਰਨ ਤਾਰਨ, ਪਟਿਆਲਾ, ਬਰਨਾਲਾ, ਸੰਗਰੂਰ, ਮੋਗਾ, ਫਰੀਦਕੋਟ, ਰੋਪੜ ਅਤੇ ਬਠਿੰਡਾ ਪੰਜਾਬ ਪੱਧਰੀ 50.08 ਫੀਸਦੀ ਔਸਤ  ਨਤੀਜੇ  ਪ੍ਰਾਪਤ ਕਰਨ ’ਚ ਕਾਮਯਾਬ ਨਹੀਂ ਹੋਏ।

0 comments

Post a Comment

thanks